Facebook ਗੋਪਨੀਯਤ ਚੈੱਕਅੱਪ
ਲਿੰਕ ਕਾਪੀ ਕਰੋ
ਕੰਪਿਊਟਰ ਮਦਦ
iPad ਐਪ ਮਦਦ
iPhone ਐਪ ਮਦਦ
Android ਐਪ ਮਦਦ
ਮੋਬਾਈਲ ਬ੍ਰਾਉਜ਼ਰ ਮਦਦ
Facebook Lite ਐਪ ਮਦਦ
ਕੰਪਿਊਟਰ ਮਦਦ
iPad ਐਪ ਮਦਦ
iPhone ਐਪ ਮਦਦ
Android ਐਪ ਮਦਦ
ਮੋਬਾਈਲ ਬ੍ਰਾਉਜ਼ਰ ਮਦਦ
Facebook Lite ਐਪ ਮਦਦ
ਤੁਸੀਂ ਸਿਰਫ਼ ਆਪਣੀ ਪ੍ਰਮੁੱਖ Facebook ਪ੍ਰੋਫ਼ਾਈਲ ਤੋਂ ਹੀ ਕੁਝ ਗੋਪਨੀਯਤਾ ਚੈੱਕਅੱਪ ਸੈਟਿੰਗਾਂ ਨੂੰ ਪ੍ਰਬੰਧਿਤ ਕਰ ਸਕਦੇ ਹੋ, ਜਿਨ੍ਹਾਂ ਨੂੰ ਤੁਸੀਂ ਸਾਈਨ ਅੱਪ ਕਰਦੇ ਸਮੇਂ ਬਣਾਈਆਂ ਸਨ। ਗੋਪਨੀਯਤਾ ਚੈੱਕਅੱਪ ਨੂੰ ਐਕਸੈਸ ਕਰਨ ਲਈ ਆਪਣੀ ਪ੍ਰਮੁੱਖ ਪ੍ਰੋਫ਼ਾਈਲ ਵਿੱਚ ਸਵਿੱਚ ਕਰੋ।
ਗੋਪਨੀਯਤਾਂ ਚੈੱਕਅੱਪ ਤੁਹਾਨੂੰ ਆਪਣੀ ਗੋਪਨੀਯਤਾ ਅਤੇ ਸੁਰੱਖਿਆ ਸੈਟਿੰਗਾਂ ਦੀ ਸਮੀਖਿਆ ਕਰਨ ਵਿੱਚ ਮਦਦ ਕਰਦੀ ਹੈ ਤਾਂ ਜੋ ਇਹ ਪੱਕਾ ਕੀਤਾ ਜਾ ਸਕੇ ਕਿ ਤੁਸੀਂ ਸਹੀ ਲੋਕਾਂ ਨਾਲ ਸਾਂਝਾ ਕਰ ਰਹੇ ਹੋ।
ਗੋਪਨੀਯਤਾ ਚੈੱਕਅੱਪ 'ਤੇ ਜਾਓ
- Facebook ਦੇ ਸਿਖਰ 'ਤੇ ਸੱਜੇ ਪਾਸੇ ਆਪਣੀ ਪ੍ਰੋਫ਼ਾਈਲ ਫ਼ੋਟੋ 'ਤੇ ਕਲਿੱਕ ਕਰੋ।
- ਸੈਟਿੰਗਾਂ ਅਤੇ ਗੋਪਨੀਯਤਾ 'ਤੇ ਕਲਿੱਕ ਕਰੋ, ਫਿਰ ਗੋਪਨੀਯਤਾ ਚੈੱਕਅੱਪ 'ਤੇ ਕਲਿੱਕ ਕਰੋ।
ਉਹ ਚੀਜ਼ਾਂ ਜਿਨ੍ਹਾਂ ਦੀ ਗੋਪਨੀਯਤਾ ਚੈੱਕਅੱਪ ਵਿੱਚ ਤੁਸੀਂ ਸਮੀਖਿਆ ਕਰ ਸਕਦੇ ਹੋ
- ਤੁਹਾਡੇ ਵੱਲੋਂ ਸਾਂਝੀਆਂ ਕੀਤੀਆਂ ਜਾਣ ਵਾਲੀਆਂ ਚੀਜ਼ਾਂ ਨੂੰ ਕੌਣ-ਕੌਣ ਦੇਖ ਸਕਦਾ ਹੈ। ਇਹ ਸੈਕਸ਼ਨ ਤੁਹਾਡੀ ਮਦਦ ਕਰਦਾ ਹੈ:
- ਇਹ ਚੁਣਨਾ ਕਿ ਤੁਹਾਡੇ ਪ੍ਰੋਫ਼ਾਈਲ 'ਤੇ ਤੁਹਾਡੇ ਫ਼ੋਨ ਨੰਬਰ, ਈਮੇਲ, ਜਨਮਦਿਨ ਅਤੇ ਸੰਬੰਧ ਸਟੇਟਸ ਵਰਗੀ ਵਿਸ਼ੇਸ਼ ਜਾਣਕਾਰੀ ਨੂੰ ਕੌਣ-ਕੌਣ ਦੇਖ ਸਕਦਾ ਹੈ।
- ਕੰਟਰੋਲ ਕਰੋ ਕਿ ਤੁਹਾਡੀਆਂ ਭਵਿੱਖ ਦੀਆਂ ਅਤੇ ਪੁਰਾਣੀਆਂ ਪੋਸਟਾਂ ਨੂੰ ਕੌਣ-ਕੌਣ ਦੇਖ ਸਕਦਾ ਹੈ।
- ਇਹ ਦੇਖਣਾ ਕਿ ਤੁਸੀਂ Facebook 'ਤੇ ਕਿਸਨੂੰ ਬਲੌਕ ਕੀਤਾ ਹੈ। ਉਦਾਹਰਨ ਲਈ, ਤੁਸੀਂ ਲੋਕਾਂ ਨੂੰ ਆਪਣੀ ਬਲੌਕ ਸੂਚੀ ਵਿੱਚ ਸ਼ਾਮਲ ਕਰ ਸਕਦੇ ਹੋ। ਜਦੋਂ ਤੁਸੀਂ Facebook 'ਤੇ ਕਿਸੇ ਵਿਅਕਤੀ ਨੂੰ ਬਲੌਕ ਕਰਦੇ ਹੋ ਤਾਂ ਕੀ ਹੁੰਦਾ ਹੈ, ਇਸ ਬਾਰੇ ਹੋਰ ਜਾਣੋ।
- ਆਪਣੇ ਅਕਾਊਂਟ ਨੂੰ ਸੁਰੱਖਿਅਤ ਰੱਖਣ ਦੇ ਤਰੀਕੇ ਬਾਰੇ ਜਾਣੋ। ਇਹ ਸੈਕਸ਼ਨ ਤੁਹਾਡੀ ਮਦਦ ਕਰਦਾ ਹੈ:
- ਆਪਣਾ ਪਾਸਵਰਡ ਅੱਪਡੇਟ ਕਰੋ। ਇੱਕ ਮੁਸ਼ਕਲ ਪਾਸਵਰਡ ਬਣਾਉਣ ਬਾਰੇ ਜਾਣੋ।
- ਜੇ ਕੋਈ ਵਿਅਕਤੀ ਕਿਸੇ ਅਜਿਹੀ ਥਾਂ ਤੋਂ ਤੁਹਾਡੇ ਅਕਾਊਂਟ ਵਿੱਚ ਲੌਗ ਇਨ ਕਰਦਾ ਹੈ, ਜਿਸਨੂੰ ਅਸੀਂ ਨਹੀਂ ਪਛਾਣਦੇ, ਤਾਂ ਤੁਹਾਨੂੰ ਇਸ ਬਾਰੇ ਦੱਸਣ ਲਈ ਸੁਚੇਤਨਾਵਾਂ ਨੂੰ ਚਾਲੂ ਕਰਨਾ।
- Facebook 'ਤੇ ਲੋਕ ਤੁਹਾਨੂੰ ਕਿਵੇਂ ਲੱਭ ਸਕਦੇ ਹਨ। ਇਹ ਸੈਕਸ਼ਨ ਤੁਹਾਨੂੰ ਇਸ ਬਾਰੇ ਚੁਣਨ ਦਿੰਦਾ ਹੈ ਕਿ ਇਹ ਚੀਜ਼ਾਂ ਕੌਣ ਕਰ ਸਕਦਾ ਹੈ:
- ਤੁਹਾਨੂੰ ਫ੍ਰੈਂਡ ਰਿਕਵੈਸਟਾਂ ਭੇਜਣਾ।
- Facebook 'ਤੇ ਤੁਹਾਡੇ ਫ਼ੋਨ ਨੰਬਰ ਜਾਂ ਈਮੇਲ ਪਤੇ ਨਾਲ ਤੁਹਾਨੂੰ ਲੱਭਣਾ।
- Facebook 'ਤੇ ਤੁਹਾਡੀਆਂ ਡੇਟਾ ਸੈਟਿੰਗਾਂ। ਇਹ ਸੈਕਸ਼ਨ ਤੁਹਾਡੀ ਮਦਦ ਕਰਦਾ ਹੈ:
- ਦੂਜੀਆਂ ਕੰਪਨੀਆਂ ਦੀਆਂ ਹਾਲ ਹੀ ਵਿੱਚ ਵਰਤੀਆਂ ਗਈਆਂ ਐਪਾਂ ਅਤੇ ਵੈੱਬਸਾਈਟਾਂ ਦੀ ਸਮੀਖਿਆ ਕਰੋ ਅਤੇ ਹਟਾਓ, ਜਿਨ੍ਹਾਂ ਵਿੱਚ ਲੌਗ ਇਨ ਕਰਨ ਵਾਸਤੇ Facebook ਦੀ ਵਰਤੋਂ ਕੀਤੀ ਹੈ।
- Facebook 'ਤੇ ਤੁਹਾਡੀਆਂ ਇਸ਼ਤਿਹਾਰ ਦੀਆਂ ਤਰਜੀਹਾਂ। ਇਹ ਸੈਕਸ਼ਨ ਤੁਹਾਡੀ ਮਦਦ ਕਰਦਾ ਹੈ:
- ਇਸ ਚੀਜ਼ ਦੀ ਸਮੀਖਿਆ ਕਰੋ ਅਤੇ ਇਹ ਚੁਣੋ ਕਿ ਇਸ਼ਤਿਹਾਰਸਾਜਾਂ ਵੱਲੋਂ ਤੁਹਾਡੇ ਤੱਕ ਪਹੁੰਚ ਕਰਨ ਲਈ ਤੁਹਾਡੀ ਪ੍ਰੋਫ਼ਾਈਲ ਦੀ ਕਿਹੜੀ ਜਾਣਕਾਰੀ ਦੀ ਵਰਤੋਂ ਕੀਤੀ ਜਾ ਸਕਦੀ ਹੈ।
- ਇਹ ਚੁਣੋ ਕਿ ਕਿਸੇ ਇਸ਼ਤਿਹਾਰ ਤੋਂ ਬਾਅਦ ਤੁਹਾਡੀਆਂ ਸੋਸ਼ਲ ਇੰਟਰੈਕਸ਼ਨਾਂ (ਉਦਾਹਰਨ ਲਈ: ਉਹ ਚੀਜ਼ਾਂ ਜਿਨ੍ਹਾਂ ਨੂੰ ਤੁਸੀਂ Facebook 'ਤੇ ਲਾਈਕ ਜਾਂ ਫਾਲੋ ਕੀਤਾ ਹੈ) ਨੂੰ ਕੌਣ ਦੇਖ ਸਕਦਾ ਹੈ।
ਆਪਣੀ ਗੋਪਨੀਯਤਾ ਨੂੰ ਪ੍ਰਬੰਧਿਤ ਕਰਨ ਦੇ ਹੋਰ ਤਰੀਕੇ
ਤੁਹਾਡੇ ਵੱਲੋਂ ਸਾਂਝੀਆਂ ਕੀਤੀਆਂ ਜਾਣ ਵਾਲੀਆਂ ਚੀਜ਼ਾਂ ਨੂੰ ਕੌਣ-ਕੌਣ ਦੇਖ ਸਕਦਾ ਹੈ। ਇਸਨੂੰ ਕੰਟਰੋਲ ਕਰਨ ਦੇ ਤਰੀਕੇ ਬਾਰੇ ਹੋਰ ਜਾਣੋ। ਇੱਥੋਂ, ਤੁਸੀਂ ਇਹ ਕਰਨ ਦੇ ਤਰੀਕੇ ਬਾਰੇ ਜਾਣ ਸਕਦੇ ਹੋ:
- ਤੁਹਾਡੀਆਂ ਪੋਸਟਾਂ ਲਈ ਆਡੀਐਂਸ ਚੁਣੋ।
- ਤੁਹਾਡੀਆਂ ਪੁਰਾਣੀਆਂ ਪੋਸਟਾਂ ਲਈ ਆਡੀਐਂਸ ਬਦਲੋ।
- ਤੁਹਾਡੀ Facebook ਪ੍ਰੋਫ਼ਾਈਲ 'ਤੇ ਮੁਢਲੀ ਜਾਣਕਾਰੀ ਨੂੰ ਐਡਿਟ ਕਰੋ ਅਤੇ ਇਹ ਚੁਣੋ ਕਿ ਇਸਨੂੰ ਕੌਣ ਦੇਖ ਸਕਦਾ ਹੈ।
- ਤੁਸੀਂ ਐਪਾਂ ਅਤੇ ਗੇਮਾਂ ਲਈ ਗੋਪਨੀਯਤਾ ਸੈਟਿੰਗਾਂ ਨੂੰ ਵੀ ਵਿਵਸਥਿਤ ਕਰ ਸਕਦੇ ਹੋ।
Other ways to get help
Chat with Meta AI support assistant
Resolve issues, make changes and get support in real time
